ਕੀ ਤੁਹਾਨੂੰ ਦੰਦਾਂ ਵਿੱਚ ਕੀੜੇ ਲੱਗਣ ਦਾ ਡਰ ਹੈ? ਆਪਣੇ ਦੰਦਾਂ ਨੂੰ ਕੀੜਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਚੀਜ਼ਾਂ ਦਾ ਉਪਯੋਗ ਕਰੋ।

Loading

ਕਈ ਲੋਕ ਅੱਜ ਦੇ ਸਮੇਂ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਦੇ ਕਾਰਣ ਪ੍ਰੇਸ਼ਾਨ ਹਨ। ਇੱਕ ਪਾਸੇ ਲੋਕਾਂ ਦੇ ਦੰਦ ਵੱਧਦੀ ਉੱਮਰ ਦੇ ਨਾਲ ਟੁੱਟਣ ਲੱਗ ਜਾਂਦੇ ਹਨ, ਤੇ ਦੂਜੇ ਪਾਸੇ, ਲੋਕਾਂ ਨੂੰ ਜਵਾਨੀ ਦੇ ਵਿੱਚ ਦੰਦਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਲੋਕਾਂ ਨੂੰ ਜਦੋਂ ਦੰਦਾਂ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ, ਤਾਂ ਇਸਦੇ ਨਾਲ ਦੰਦਾਂ ਦੇ ਵਿੱਚ ਕਾਫ਼ੀ ਦਰਦ ਹੁੰਦਾ ਹੈ, ਜਿਹੜਾ ਕਿ ਅਸਹਿਣਯੋਗ ਹੁੰਦਾ ਹੈ। ਦਰਅਸਲ ਦੰਦਾਂ ਦੇ ਸੜਨ ਕਾਰਣ ਹੀ ਦੰਦਾਂ ਦੇ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ। ਅਸਲ ਵਿੱਚ ਇਹ ਕੀੜੇ ਦੰਦਾਂ ਨੂੰ ਅੰਦਰ ਤੋਂ ਖੋਖਲਾ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕਈ ਲੋਕ ਦੰਦਾਂ ਦੀ ਕੈਵਿਟੀ ਨੂੰ ਰੋਕਣ ਦੇ ਲਈ ਬਾਜ਼ਾਰਾਂ ਦੇ ਵਿੱਚ ਉਪਲੱਬਧ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਉਪਯੋਗ ਕਰਦੇ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਮਹਿੰਗੀਆਂ ਹੁੰਦੀਆਂ ਹਨ ਤੇ ਇਹਨਾਂ ਦਵਾਈਆਂ ਨੂੰ ਨਿਯਮਿਤ ਤੌਰ ‘ਤੇ ਵਰਤਣ ‘ਤੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚ ਸਕਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਜੋ ਜ਼ਿਆਦਾਤਰ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ ਹਨ, ਉਹਨਾਂ ਬਾਰੇ ਦੱਸਾਂਗੇ ਅਤੇ ਇਹਨਾਂ ਚੀਜਾਂ ਨੂੰ ਆਪਣੇ ਦੰਦਾਂ ‘ਤੇ ਲਗਾਉਣ ਨਾਲ ਦੰਦਾਂ ਦੀ ਕੈਵਿਟੀ ਨਹੀਂ ਹੁੰਦੀ। ਇਸਦੇ ਨਾਲ ਹੀ ਲੋਕਾਂ ਦੇ ਦੰਦ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਮਜ਼ਬੂਤ ਰਹਿੰਦੇ ਹਨ। ਆਓ ਇਸ ਲੇਖ ਦੁਆਰਾ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ। 

 

ਆਪਣੇ ਦੰਦਾਂ ਨੂੰ ਕੈਵਿਟੀਜ਼ ਤੋਂ ਬਚਾਉਣ ਲਈ ਘਰ ਵਿੱਚ ਇਨ੍ਹਾਂ ਚੀਜ਼ਾਂ ਨੂੰ ਅਪਣਾਓ। 

 

  1. ਅਮਰੂਦ ਦੇ ਪੱਤੇ

ਅਮਰੂਦ ਇੱਕ ਫ਼ਲ ਹੈ ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਅਮਰੂਦ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰੂਦ ਦੇ ਪੱਤੇ ਦੰਦਾਂ ਦੇ ਖੋੜ ਨੂੰ ਰੋਕਦੇ ਹਨ। ਇਸਦਾ ਉਪਯੋਗ ਕਰਨ ਦੇ ਲਈ, ਤੁਸੀਂ ਸਭ ਤੋਂ ਪਹਿਲਾਂ ਅਮਰੂਦ ਦੇ ਪੱਤਿਆਂ ਨੂੰ ਤੋੜੋ ਅਤੇ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟੋ। ਇਸਤੋਂ ਬਾਅਦ ਇਹਨਾਂ ਪੱਤਿਆਂ ਨੂੰ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਉਬਾਲੋ। ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਇਸ ਨਾਲ ਗਰਾਰੇ ਕਰਨ ਦੇ ਨਾਲ ਦੰਦਾਂ ਦੇ ਖੋੜ ਨੂੰ ਰੋਕਿਆ ਜਾਂਦਾ ਹੈ। ਇਹ ਪੱਤੇ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਦੰਦਾਂ ਨੂੰ ਕੈਵਿਟੀ ਤੋਂ ਬਚਾਹੁੰਦੇ ਹਨ। 

  1. ਲੌਂਗ ਦਾ ਤੇਲ

ਅਸਲ ਦੇ ਵਿੱਚ ਲੌਂਗ ਦਾ ਤੇਲ ਸਰੀਰ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਲੌਂਗ ਦਾ ਤੇਲ ਬੈਕਟੀਰੀਆ -ਰੋਧੀ ਅਤੇ ਸਾੜ -ਰੋਧੀ ਵੀ ਹੁੰਦਾ ਹੈ। ਲੌਂਗ ਦੇ ਤੇਲ ਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਤੇਲ ਨੂੰ ਰੂੰ ਦੀ ਮਦਦ ਨਾਲ ਸਿੱਧੇ ਆਪਣੇ ਦੰਦਾਂ ‘ਤੇ ਲਗਾਓ। ਆਮ ਤੌਰ ਤੇ ਲੌਂਗ ਦੇ ਤੇਲ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ, ਜਿਹੜੇ ਕਿ ਦੰਦਾਂ ਵਿੱਚ ਹੋਣ ਵਾਲੇ ਦਰਦ ਨੂੰ ਘੱਟ ਕਰਦੇ ਹਨ ਅਤੇ ਮੂੰਹ ਦੇ ਵਿੱਚੋਂ ਕੀਟਾਣੂਆਂ ਨੂੰ ਨਸ਼ਟ ਕਰਨ ਵਿੱਚ ਮਦਦ ਕਰਦੇ ਹਨ। ਲੌਂਗ ਦਾ ਤੇਲ ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। 

  1. ਲਸਣ

ਆਮ ਤੌਰ ਤੇ ਲਸਣ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਦੰਦਾਂ ਲਈ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਕੀੜਿਆਂ ‘ਤੇ ਲਸਣ ਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਸਣ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟੋ, ਤੇ ਫਿਰ ਇਸਨੂੰ ਕੀੜਿਆਂ ਵਾਲੀ ਥਾਂ ‘ਤੇ ਰੱਖੋਂ। ਇਸਨੂੰ ਇਸ ਤਰ੍ਹਾਂ ਰੱਖਣ ਨਾਲ ਦੰਦਾਂ ਦੀ ਇਨਫੈਕਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦਾ ਉਪਯੋਗ ਕਰਨ ਦੇ ਨਾਲ ਦੰਦਾਂ ਨੂੰ ਬਿਲਕੁਲ ਵੀ ਕੀੜੇ ਨਹੀਂ ਲੱਗਣਗੇ ਅਤੇ ਦੰਦ ਵੀ ਸਿਹਤਮੰਦ ਰਹਿਣਗੇ।

  1. ਐਲੋਵੇਰਾ

ਇਸ ਗੱਲ ਨੂੰ ਸਾਰੇ ਜਾਣਦੇ ਹਨ ਕਿ ਐਲੋਵੇਰਾ ਦੇ ਕਈ ਫਾਇਦੇ ਹੁੰਦੇ ਹਨ। ਐਲੋਵੇਰਾ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ। ਐਲੋਵੇਰਾ ਦੀ ਵਰਤੋਂ ਕਰਨ ਨਾਲ ਦੰਦਾਂ ਨੂੰ ਕੈਵਿਟੀ ਤੋਂ ਬਚਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਐਲੋਵੇਰਾ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਆਮ ਤੌਰ ਤੇ ਮੂੰਹ ਵਿੱਚ ਪਾਏ ਜਾਣ ਵਾਲੇ ਕੀਟਾਣੂਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਐਲੋਵੇਰਾ ਦਾ ਉਪਯੋਗ ਕਰਨ ਲਈ ਤੁਸੀਂ ਇਸਦੀ ਜੈੱਲ ਅਤੇ ਟੀ ​​ਟ੍ਰੀ ਆਇਲ ਨੂੰ ਮਿਲਾ ਕੇ ਆਪਣੇ ਦੰਦਾਂ ਤੇ ਲਗਾ ਸਕਦੇ ਹੋਂ। ਨਿਯਮਿਤ ਤੌਰ ਤੇ ਇਸਦਾ ਇਸ ਤਰੀਕੇ ਨਾਲ ਉਪਯੋਗ ਦੰਦਾਂ ਦੀ ਕੈਵਿਟੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਦੇ ਕੁਦਰਤੀ ਤੱਤ ਮੂੰਹ ਦੇ ਬੈਕਟੀਰਿਆ ਨਾਲ ਲੜਦੇ ਹਨ ਤੇ ਦੰਦਾਂ ਨੂੰ ਵੀ ਮਜਬੂਤ ਬਣਾਉਦੇ ਹਨ। 

  1. ਨਾਰੀਅਲ ਤੇਲ

ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ ਨਾਰੀਅਲ ਦਾ ਤੇਲ। ਆਮ ਤੌਰ ਤੇ ਇਹ

ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਂਦਾ ਹੈ। ਇਸਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ 5 ਤੋਂ 10 ਮਿੰਟ ਤੱਕ ਆਪਣੇ ਮੂੰਹ ਵਿੱਚ ਨਾਰੀਅਲ ਦੇ ਤੇਲ ਨੂੰ ਰਗੜੋ। ਇਸਨੂੰ ਆਮ ਤੌਰ ਤੇ ਤੇਲ ਪੁਲਿੰਗ ਵੀ ਕਿਹਾ ਜਾਂਦਾ ਹੈ। ਇਸ ਦਾ ਇਸ ਤਰੀਕੇ ਨਾਲ ਉਪਯੋਗ ਦੰਦਾਂ ਵਿੱਚੋਂ ਕੈਵਿਟੀ ਨੂੰ ਘੱਟ ਕਰਦਾ ਹੈ ਅਤੇ ਦੰਦਾਂ ਨੂੰ ਸੜਨ ਤੋਂ ਵੀ ਬਚਾਉਂਦਾ ਹੈ। ਇਹ ਤਰੀਕਾ ਇਹਨਾਂ ਦਿਨਾਂ ਵਿੱਚ ਕਾਫ਼ੀ ਮਸ਼ਹੂਰ ਹੋ ਰਿਹਾ ਹੈ।

 

ਸਿੱਟਾ : ਕੁੱਲ ਮਿਲਾ ਕੇ ਜਦੋਂ ਲੋਕਾਂ ਨੂੰ ਦੰਦਾਂ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ ਤਾਂ ਦੰਦਾਂ ਵਿੱਚ ਕਾਫ਼ੀ ਦਰਦ ਹੁੰਦਾ ਹੈ, ਜਿਹੜਾ ਕਿ ਅਸਹਿਣਯੋਗ ਹੁੰਦਾ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਸਾਰੇ ਲੋਕ ਡਰਦੇ ਹਨ ਕਿ ਉਹਨਾਂ ਦੇ ਦੰਦਾਂ ਵਿੱਚ ਕੀੜੇ ਨਾ ਲੱਗ ਜਾਣ, ਤੇ ਲੋਕ ਆਪਣੇ ਦੰਦਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਬਜ਼ਾਰੂ ਦਵਾਈਆਂ ਦਾ ਉਪਯੋਗ ਕਰਦੇ ਹਨ। ਇਹ ਦਵਾਈਆਂ ਮਹਿੰਗੀਆਂ ਤੇ ਇਹਨਾਂ ਦੀ ਨਿਯਮਿਤ ਤੌਰ ‘ਤੇ ਵਰਤੋਂ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਘਰ ਵਿੱਚ ਮੌਜੂਦ ਚੀਜਾਂ ਦਾ ਉਪਯੋਗ ਕਰ ਸਕਦੇ ਹੋਂ, ਜਿਵੇਂ ਕਿ ਅਮਰੂਦ ਦੇ ਪੱਤੇ, ਲੌਂਗ ਦਾ ਤੇਲ, ਨਾਰੀਅਲ ਤੇਲ, ਐਲੋਵੇਰਾ ਅਤੇ ਲਸਣ ਦਾ ਉਪਯੋਗ ਤੁਹਾਡੇ ਦੰਦਾਂ ਵਿੱਚ ਮੌਜੂਦ ਕੈਵਿਟੀ ਨੂੰ ਖ਼ਤਮ ਕਰਦਾ ਹੈ। ਜੇਕਰ ਤੁਹਾਨੂੰ ਵੀ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਹੋਂ।ਹਾਲਾਂਕਿ ਜੇਕਰ ਇਹਨਾਂ ਦੀ ਵਰਤੋਂ ਕਰਨ ਤੇ ਵੀ ਤੁਹਾਡੇ ਦੰਦਾਂ ਦੀ ਸਮੱਸਿਆ ਖ਼ਤਮ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਵੀ ਦੰਦਾਂ ਨਾਲ ਸਬੰਧਿਤ ਕੋਈ ਸਮੱਸਿਆ ਹੈ, ਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਸ਼ਾ ਡੈਂਟਲ ਕਲੀਨਿਕ ਤੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ। 

 

    SHA Clinics: We're here to transform your smile. Experience exceptional dental services that prioritize your well-being. Discover the SHA Clinics difference today.

    Copyright © 2023 Sha Dental Clinics
    Scroll to Top

    Enter Your Phone Number To Get A Callback